03/02/2026
❣️ਸਿੱਖੀ ਸਿਧਾਂਤਾਂ ਦੇ ਪਿਆਰ ਵਿੱਚ ਇੱਕੋ ਰਾਤ ਵਿੱਚ ਲੰਬੀ ਚੌੜੀ ਰਿਆਸਤ ਛੱਡਣ ਵਾਲਾ, ਮੁਆਫ਼ੀ ਨੂੰ ਠੋਕਰ ਮਾਰ ਕੇ ਕਾਲੇ ਪਾਣੀ ਵਿੱਚ ਰਹਿਣਾ ਮੰਨਜ਼ੂਰ ਕਰਨ ਵਾਲਾ ਮਹਾਰਾਜਾ ਰਿਪੁਦਮਨ ਸਿੰਘ!❣️
ਮਹਾਰਾਜੇ ਦੇ ਪਿਆਰ ਵਿੱਚ ਅਤੇ ਉਸਦੇ ਰਾਜ ਦੀ ਬਹਾਲੀ ਵਿੱਚ ਸ਼ਹੀਦ ਹੋਣ ਵਾਲੇ ਸਿੱਖਾਂ ਦੀ ਗਾਥਾ...........
ਮਹਾਰਾਜ ਰਣਜੀਤ ਸਿੰਘ ਦੇ ਖਾਲਸਾ ਰਾਜ ਤੋਂ ਹਰ ਕੋਈ ਜਾਣੂ ਹੈ !ਪਰ ਪੰਜਾਬ ਵਿੱਚ ਕੁੱਝ ਅਜਿਹੀਆਂ ਵੀ ਸਿੱਖ ਰਿਆਸਤਾਂ ਸਨ! ਜਿੰਨ੍ਹਾਂ ਦਾ ਦਬਦਬਾ ਮਾਲਵਾ ਖੇਤਰ ਵਿੱਚ ਦੇਖ ਕੇ ਤੇ ਸ਼ਾਨੋ ਸ਼ੌਕਤ ਨੂੰ ਵੇਖ ਕੇ ਅੰਗਰੇਜ਼ਾਂ ਦੀ ਵੀ ਅੱਖ ਮੈਲੀ ਹੁੰਦੀ ਸੀ ਅਤੇ ਉਹਨਾਂ ਹੀ ਸਿੱਖ ਰਿਆਸਤਾਂ ਵਿੱਚੋਂ ਇੱਕ ਹੈ ਨਾਭਾ ਰਿਆਸਤ !
ਲਹੌਰ ਤੇ ਦਿੱਲੀ ਸਲਤਨਤ ਦੀ ਨਾਭੀ ਵਿਚਕਾਰ ਪੈਂਦੇ ਇਸ ਇਲਾਕੇ ਨੂੰ ਨਾਭਾ ਕਿਹਾ ਜਾਂਦਾ ਹੈ!
ਭਾਰਤ ਦੀ ਰਾਜਧਾਨੀ ਦਿੱਲੀ ਤੋਂ ਇਹ ਖੇਤਰ ਲਗਭਗ 261 ਕਿਲੋਮੀਟਰ ਦੂਰ ਹੈ!
ਜਿਸ ਦੀਆਂ ਫਿਜ਼ਾਵਾਂ ਵਿੱਚ ਅੱਜ ਵੀ ਨਾਭਾ ਰਿਆਸਤ ਦੇ ਰਾਜੇ ਮਹਾਰਾਜਿਆਂ ਦਾ ਇਤਿਹਾਸ ਆਪਣੀ ਗੱਲ ਕਹਿ ਰਿਹਾ ਹੈ!
ਇਤਿਹਾਸਿਕ ਪੱਖ ਤੋਂ ਨਾਭਾ ਰਿਆਸਤ ਅਲੱਗ- ਅਲੱਗ ਨਜ਼ਰੀਏ ਨਾਲ ਦੇਖੀ ਜਾ ਸਕਦੀ ਹੈ।
ਅੰਗਰੇਜ਼ਾਂ ਨਾਲ ਟੱਕਰ ਲੈਣ ਵਾਲੀ ਤੇ ਉਸ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਰਾਜ ਕਰਨ ਵਾਲੀ ਇਹ ਖ਼ਾਸ ਰਿਆਸਤ ਹੈ! ਜਿੱਥੇ ਦੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਇੱਥੇ ਦੇ ਲੋਕ ਅੱਜ ਵੀ ਮਾਨ ਨਾਲ ਯਾਦ ਕਰਦੇ ਨੇ ਜਿਸ ਨੇ ਸਿੱਖੀ ਸਿਧਾਂਤਾਂ ਨਾਲ ਕਦੇ ਸਮਝੌਤਾ ਨਹੀਂ ਕੀਤਾ!
ਮਹਾਰਾਜਾ ਹੀਰਾ ਸਿੰਘ ਜੀ ਦੇ ਬੇਟੇ ਹੋਏ ਮਹਾਰਾਜਾ ਰਿਪੁਦਮਨ ਸਿੰਘ ਜੋ ਇੱਕ ਆਜ਼ਾਦ ਸੋਚ ਦੇ ਮਾਲਕ ਸੀ! ਜਦੋਂ ਮਹਾਰਾਜਾ ਰਿਪੁਦਮਨ ਸਿੰਘ ਜੀ ਦਾ ਰਾਜ ਤਿਲਕ ਕਰਨਾ ਸੀ (ਉਦੋਂ ਅਕਸਰ ਅੰਗਰੇਜ਼ ਕਰਦੇ ਸੀ
ਰਾਜ ਤਿਲਕ ਜਿਸ ਰਾਜੇ ਨੂੰ ਗੱਦੀ ਤੇ ਬਿਠਾਉਂਦੇ ਸੀ) ਤਾਂ ਮਹਾਰਾਜਾ ਰਿਪੁਦਮਨ ਸਿੰਘ ਦੀ ਸੋਚ ਸੀ ਵੀ ਮੇਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਪੰਜ ਪਿਆਰਿਆਂ ਦੇ ਨਾਲ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਤੇ ਸੰਤ ਬਾਬਾ ਸੁੰਦਰ ਸਿੰਘ ਭਿੰਡਰਾਂ ਵਾਲੇ ਹੋਣ ਉਦਾਂ ਹੀ ਹੋਇਆ ਮਹਾਰਾਜਾ ਸਿੰਘ ਦਾ ਰਾਜ ਤਿਲਕ!
ਅੰਗਰੇਜ਼ਾਂ ਨੂੰ ਰੜਕ ਹੋਈ!
ਮਹਾਰਾਜਾ ਰਿਪੁਦਮਨ ਸਿੰਘ ਨੂੰ 9 ਜੁਲਾਈ 1923 ਨੂੰ ਗੁਰਦੁਆਰਾ ਸੁਧਾਰ ਲਹਿਰ ਦੇ ਹੱਕ ਵਿੱਚ ਆਵਾਜ਼ ਉਠਾਉਣ ਕਰਕੇ ਅੰਗਰੇਜ਼ ਸਰਕਾਰ ਨੇ ਗੱਦੀ ਤੋਂ ਉਤਰਨ ਲਈ ਮਜ਼ਬੂਰ ਕਰ ਦਿੱਤਾ। ਉਹ ਮੌਕੇ ਦੀ ਤਾਕ ਵਿੱਚ ਸਨ!ਸਿੱਧਾ ਨਹੀਂ ਸੀ ਉਤਾਰ ਸਕਦੇ!
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਹਾਰਾਜਾ ਦੇ ਹੱਕ ਵਿੱਚ ਆਵਾਜ਼ ਉਠਾਈ!ਸਿੰਘਾਂ ਵੱਲੋਂ ਜਲੂਸ ਕੱਢੇ ਗਏ!
ਇਸ ਮੋਰਚੇ ਵਿੱਚ ਬਹੁਤ ਸਾਰੇ ਸਿੱਖਾਂ ਨੇ ਮਹਾਰਾਜਾ ਰਿਪੁਦਮਨ ਸਿੰਘ ਲਈ ਸ਼ਹਾਦਤ ਦੇ ਦਿੱਤੀ। ਜੈਤੋ ਮੋਰਚਾ ਲੱਗਿਆ ਮਹਾਰਾਜ ਕਰਕੇ!
ਅੱਠ ਜੁਲਾਈ 1923 ਨੂੰ ਅੰਗਰੇਜ਼ ਸਰਕਾਰ ਮਹਾਰਾਜਾ ਰਿਪੁਦਮਨ ਸਿੰਘ ਜੀ ਨੂੰ ਇਸ ਮਹਿਲ ਚੋਂ ਗਿਰਫ਼ਤਾਰ ਕਰਦੀ ਹੈ!
ਪਹਿਲਾ ਮਹਾਰਾਜਾ ਸੀ ਜਿਹੜਾ ਉਸ ਵਕਤ ਕਾਲੀ ਪੱਗ ਬੰਨ੍ਹ ਕੇ ਕਲਗ਼ੀ ਲਗਾ ਕੇ ਅਰੈਸਟ ਹੁੰਦੇ ਨੇ!
ਉਸ ਤੋਂ ਬਾਅਦ ਮਹਾਰਾਜਾ ਰਿਪੁਦਮਨ ਸਿੰਘ ਨੂੰ 8 ਜੁਲਾਈ 1923 ਦੀ ਰਾਤ ਸ਼ਹਿਰ ਵਿੱਚ ਜੋ ਕਿਲ੍ਹਾ ਬਣਿਆ ਉਸ ਵਿੱਚ ਰੱਖਿਆ ਗਿਆ!
9 ਜੁਲਾਈ ਦੀ ਸਵੇਰ ਨੂੰ ਬ੍ਰਿਟਿਸ਼ ਸਰਕਾਰ ਨਾਭੇ ਦੇ ਰੋਟੀ ਦੇ ਪੁੱਲ, ਰੋਟੀ ਦੇ ਪੁਲਾਂ ਤੋਂ ਗੋਬਿੰਦਗੜ੍ਹ,ਅੰਬਾਲਾ ,ਅੰਬਾਲੇ ਤੋਂ ਹੁੰਦੇ ਹੋਏ ਦੇਹਰਾਦੂਨ, ਉਸ ਤੋਂ ਬਾਅਦ ਮਹਾਰਾਜਾ ਸਿੰਘ ਜੀ ਨੂੰ ਕਾਲੇ ਪਾਣੀ ਕੋਡਿਕ ਕਨਾਲ ਲੈ ਗਏ!
ਉਥੇ ਮਹਾਰਾਜਾ ਰਿਪੁਦਮਨ ਸਿੰਘ ਨੂੰ 22 ਸਾਲ ਰੱਖਿਆ ਗਿਆ!
ਮਹਾਰਾਜਾ ਰਿਪੁਦਮਨ ਸਿੰਘ ਜੀ ਨੂੰ ਜਦੋਂ ਕੋਡਿਕ ਕਨਾਲ ਤੋਂ ਦਿੱਲੀ ਲਿਆਂਦਾ ਗਿਆ!
ਉੱਥੇ ਇੱਕ ਸਿੰਘ ਮਿਲੇ ਮਹਾਰਾਜਾ ਰਿਪੁਦਮਨ ਸਿੰਘ ਜੀ ਨੂੰ !
ਸਿੰਘ ਸਾਹਿਬ ਨੇ ਦੱਸਿਆ ਕਿ ਮਹਾਰਾਜਾ ਸਾਹਿਬ ਕੱਲ੍ਹ ਨੂੰ ਇੱਕ ਨਿਊਜ਼ ਪੇਪਰ ਛੱਪ ਰਿਹਾ ਹੈ!
ਉਸ ਨਿਊਜ਼ ਪੇਪਰ ਦੇ ਵਿੱਚ ਤੁਹਾਡਾ ਮਾਫ਼ੀਨਾਮਾ ਹੈ!
ਤਾਂ ਜਦੋਂ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਨੇ ਆਖਿਆ ਕਿ ਜਦੋਂ ਸਿੱਖੀ ਵਾਸਤੇ ਤਖ਼ਤ ਤਾਜ ਛੱਡ ਤੇ, ਆਪਣੇ ਮਹਿਲ ਮੁਨਾਰੇ ਛੱਡ ਤੇ!
ਤਾਂ ਫਿਰ ਮਾਫ਼ੀਨਾਮਾ ਨਹੀਂ!
ਮਹਾਰਾਜਾ ਕਹਿੰਦੇ ਹੁਣ ਤਾਂ ਕਾਲੇ ਪਾਣੀ ਕੋਡਿਕ ਕਨਾਲ ਹੀ ਵਾਪਿਸ ਚੱਲੋ!
ਨਾਭਾ ਰਿਆਸਤ ਦਾ ਲਾਸਟ ਪਿੰਡ ਸੀ ਜੈਤੋ!ਜੈਤੋ ਤੋਂ ਪਲਵਲ ਤੇ ਮੰਨਸੂਰੀ ਤੱਕ ਦਾ ਇਲਾਕਾ ਸਾਰੀ ਰਿਆਸਤ ਸੀ!ਜੋ ਮਹਾਰਾਜਾ ਰਿਪੁਦਮਨ ਸਿੰਘ ਨੇ ਇੱਕੇ ਰਾਤ ਵਿੱਚ ਹੀ ਛੱਡ ਦਿੱਤੀ!
25 ਜੁਲਾਈ 1923 ਨੂੰ ਅਖੰਡ ਪਾਠ ਆਰੰਭ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 25-25 ਸਿੰਘ ਹਰ ਰੋਜ਼ ਜੈਤੋ ਦੇ ਮੋਰਚੇ ਲਈ ਰਵਾਨਾ ਹੋਣੇ ਸ਼ੁਰੂ ਹੋਏ!
ਬਾਅਦ ਵਿੱਚ 100-100,500-500 ਦੇ ਜੱਥੇ ਜਾਣ ਲੱਗੇ!
ਜਦੋਂ ਇਹ ਜੱਥੇ ਨਾ ਰੁਕੇ ਤਾਂ ਸ਼ਹਾਦਤਾਂ ਦਾ ਦੌਰ ਸ਼ੁਰੂ ਹੋਇਆ!
ਸ਼੍ਰੋਮਣੀ ਕਮੇਟੀ ਅਨੁਸਾਰ ਜੈਤੋ ਦੇ ਮੋਰਚੇ ਵਿੱਚ ਪੁਲਿਸ ਦੀ ਗੋਲੀ ਨਾਲ 100 ਸਿੰਘ ਸ਼ਹੀਦ ਹੋਏ ਤੇ ਸੈਂਕੜੇ ਜ਼ਖ਼ਮੀ ਹੋਏ!
ਅਕਾਲ ਤਖ਼ਤ ਦੇ ਵਿੱਚ ਰੋਜ਼ 500 ਸਿੰਘਾਂ ਦਾ ਜੱਥਾ ਅਰਦਾਸ ਕਰਦਾ ਸੀ ਕਿ ਮਹਾਰਾਜਾ ਨਾਭਾ ਨੂੰ ਰਾਜ ਮਿਲ ਜੇ ਅਸੀਂ ਸ਼ਹੀਦ ਹੋਵਾਂਗੇ!
ਉਹ ਬਜ਼ੁਰਗ ਬਾਬਿਆਂ ਦੇ ਗਾਤਰਿਆਂ ਦੀਆਂ ਜੋ ਬੈਲਟਾਂ ਸੀ ਉਹਨਾਂ ਤੇ ਲਿਖਿਆ ਜਾਂਦਾ ਸੀ ਸ਼ਹੀਦ ਫਲਾਣਾ ਸਿੰਘ!
ਜਿਉਂਦੇ ਆਪਣੇ ਨਾਮ ਨਾਲ ਸ਼ਹੀਦ ਲਗਾ ਕੇ ਉਹ ਵਾਕਿਆ ਹੀ ਉੱਥੇ ਸ਼ਹੀਦ ਹੋਏ ਨੇ!
ਅੱਜ 2 ਫਰਵਰੀ ਨੂੰ ਨਾਭਾ ਰਿਆਸਤ ਦੀ ਛੇਵੀਂ ਪੀੜ੍ਹੀ ਦੇ ਅਭਿ ਉਦੈ ਪ੍ਰਤਾਪ ਸਿੰਘ ਦੀ ਦਸਤਾਰਬੰਦੀ ਹੋਈ ਹੈ ਜ਼ੋ ਇੱਕ ਪੰਦਰਾਂ ਕੁ ਸਾਲ ਦਾ ਹੈ!
ਇਹਨਾਂ ਬਾਰੇ ਕਿਹਾ ਜਾਂਦਾ ਕਿ ਇਹ ਪਰਿਵਾਰ ਆਪਣੇ ਰਾਜ ਭਾਗ ਨੂੰ ਭੁੱਲ ਕੇ ਦਿੱਲੀ ਰਹਿ ਰਿਹਾ ਸੀ! ਕੋਈ ਚਿੱਤ ਚੇਤਾ ਨਹੀਂ ਸੀ ਕਿ ਸਾਡਾ। ਰਾਜ ਭਾਗ ਸੀ!
ਛੇਵੀਂ ਪੀੜ੍ਹੀ ਦੇ ਬੱਚੇ ਉਦੈ ਪ੍ਰਤਾਪ ਸਿੰਘ ਨੇ ਜ਼ਿੱਦ ਕੀਤੀ ਕਿ ਸਾਡਾ ਰਾਜ ਭਾਗ ਹੈ ਨਾਭਾ ਵਿੱਚ,ਉੱਥੇ ਚੱਲੋ!
ਦਿੱਲੀ ਵਿੱਚ ਰਹਿੰਦਿਆਂ ਉਸ ਨਿਸ਼ਾਨ ਸਾਹਿਬ ਆਪਣੀ ਛੱਤ ਤੇ ਲਾਇਆ!ਤੇ ਤਲਵਾਰ ਲੈ ਕੇ ਘੁੰਮਣ ਲੱਗਾ! ਪਰਿਵਾਰ ਸੋਚੇ ਇਸ ਨੂੰ ਕੀ ਹੋ ਗਿਆ!
ਉਸ ਦੀ ਜ਼ਿੱਦ ਦੇ ਕਾਰਨ ਉਹ ਨਾਭੇ ਆਏ!ਪਤਾ ਕੀਤਾ ਸਭ ਕੁੱਝ! ਕੇਸ ਕੀਤਾ, ਜਿੱਤਿਆ!
ਹੀਰਾ ਮਹਿਲ ਦੁਬਾਰਾ ਮਿਲਿਆ!
ਇੱਥੋਂ ਤੱਕ ਵੀ ਮੰਨਿਆ ਜਾਂਦਾ ਹੈ ਕਿ ਮਹਾਰਾਜਾ ਰਿਪੁਦਮਨ ਸਿੰਘ ਦਾ ਪੁੰਨਰਜਨਮ ਹੋਇਆ ਹੈ!