01/01/2024
ਹੈਪੀ ਹੈਪੀ ਨਿਊ ਯੀਅਰ ਕਹਿਣ ਵਾਲਿਓ
ਰੱਬ ਦੇ ਭਰੋਸੇ ਸਦਾ ਰਹਿਣ ਵਾਲਿਓ
ਪਹਲਾਂ ਵੀ ਤੁਸੀਂ ਇਹੋ ਕਿਹਾ ਸੀ ਕਦੇ,
ਮੈਂ ਵੀ ਨਹੀਂ ਕਹਿਣ ਤੋਂ ਰਿਹਾ ਸੀ ਕਦੇ,
ਪਿੱਛੇ ਝਾਤੀ ਮਾਰੋ ਹੈਪੀ ਹੋਇਆ ਨੀ ਕਦੇ,
ਕਿਹੜਾ ਸਾਲ ਸੀ ਕੋਈ ਰੋਇਆ ਨੀ ਕਦੇ,
ਲੋਕ ਭੈੜੀ ਜੀ ਬਿਮਾਰੀ ਨਾਲ ਮਰਦੇ ਰਹੇ,
ਦੇਕੇ ਬੱਚੇਆਂ ਦੀ ਬਲੀ ਕਤਲ਼ ਕਰਦੇ ਰਹੇ,
ਗੱਲ ਸਮਝੋ ਏ ਸੱਭ ਕੁੱਝ ਸਹਿਣ ਵਾਲਿਓ,
ਹੈਪੀ ਹੈਪੀ ਨਿਊ ਯੀਅਰ ਕਹਿਣ ਵਾਲਿਓ
ਰੱਬ ਦੇ ਭਰੋਸੇ ਸਦਾ ਰਹਿਣ ਵਾਲਿਓ
ਹੜ ਪੀੜਤਾਂ ਨੂੰ ਜਾ ਕੇ ਕਦੇ ਪੁੱਛੋ ਤਾਂ ਸਹੀ,
ਮੂਸੇਵਾਲੇ ਦੇ ਪਿਤਾ ਨੂੰ ਜਾਕੇ ਪੁੱਛੋ ਤਾਂ ਸਹੀ,
ਮਨੀਪੁਰ ਮਹਿਲਾ ਕਾਂਡ ਨਾ ਭੁੱਲਣਾ ਕਦੇ,
ਮਜ਼ਬੀ ਦੰਗੇ ਵਾਂਗ ਨਾ ਖੂਨ ਡੁੱਲ੍ਹਣਾ ਕਦੇ,
ਪਹਿਲਵਾਨ ਕੁੜੀਆਂ ਦੇ ਸੋਸ਼ਣ ਦਾ,
ਅਭੁੱਲ ਵਿਸ਼ਾ ਹੈ ਸਾਡੇ ਥੋਡੇ ਸੋਚਣ ਦਾ,
ਕਰਮਾ ਚ ਕਹਿ ਦੁੱਖ ਸਿਰ ਲੈਣ ਵਾਲਿਓ,
ਹੈਪੀ ਹੈਪੀ ਨਿਊ ਯੀਅਰ ਕਹਿਣ ਵਾਲਿਓ
ਰੱਬ ਦੇ ਭਰੋਸੇ ਸਦਾ ਰਹਿਣ ਵਾਲਿਓ
ਹਰ ਸਾਲ ਰੇਲ ਦੁਰਘਟਨਾਵਾਂ ਦੇਖ ਕੇ,
ਰੱਬ ਕੋਲੋਂ ਮੰਗੀਆਂ ਦੁਵਾਵਾਂ ਦੇਖ ਕੇ,
ਲਾਸ਼ਾਂ ਚੱਕ ਰੋਂਦੀਆਂ ਓਹ ਮਾਵਾਂ ਦੇਖ ਕੇ,
ਫਸੇ ਮਜ਼ਦੂਰ ਓਹ ਸੁਰੰਗੀਂ ਥਾਵਾਂ ਦੇਖ ਕੇ,
ਰਾਹੋਂ ਸਿੰਗੀਂ ਚੱਕ ਦੀਆਂ ਗਾਵਾਂ ਦੇਖ ਕੇ,
ਸੋਚੋ ਕੁੱਝ ਰਵਣਾਂ ਨੂੰ ਦਹਿਣ ਵਾਲਿਓ,
ਹੈਪੀ ਹੈਪੀ ਨਿਊ ਯੀਅਰ ਕਹਿਣ ਵਾਲਿਓ
ਰੱਬ ਦੇ ਭਰੋਸੇ ਸਦਾ ਰਹਿਣ ਵਾਲਿਓ
ਸੱਚ ਜਲਾਲ ਕਹੇ ਜੱਗ ਜਾਗਣਾ ਪਊ
ਰੱਬਾਂ ਉੱਤੇ ਡੋਰੀ ਕਹਿਣ ਤਿਆਗਣਾ ਪਊ
ਲੁੱਟ ਦੇ ਜੋ ਰਹਿੰਦੇ ਨੱਥ ਪਾਉਣੀ ਪਊਗੀ
ਹੋ ਕੇ ਕੱਠੇ ਅਕਲ ਸਖਾਓਣੀ ਪਊਗੀ
ਰਾਜੇ ਸ਼ੀਂਹ ਮੁਕੱਦਮ ਕੁੱਤੇ ਕਹਿਣਾ ਪਊਗਾ
ਖ਼ੁਸ਼ ਰਹਿਣਾ ਸੰਘਰਸ਼ ਚ ਬੈਹਣਾ ਪਊਗਾ,
ਜ਼ਬਰ ਜੁਲਮ ਨਾਲ ਖਹਿਣ ਵਾਲਿਓ
ਹੈਪੀ ਹੈਪੀ ਨਿਊ ਯੀਅਰ ਕਹਿਣ ਵਾਲਿਓ
ਰੱਬ ਦੇ ਭਰੋਸੇ ਸਦਾ ਰਹਿਣ ਵਾਲਿਓ
ਮੌਲਕ ਰਚਨਾ: ਬਲਦੇਵ ਜਲਾਲ
01 ਜਨਵਰੀ 2024