
16/12/2024
ਸਰਦੀਆਂ ਵਿੱਚ ਕਿਸੇ ਨੂੰ ਕਿਸੇ ਤੋਂ ਕਰੰਟ ਲੱਗਣਾ ਕਾਰਨ ਅਤੇ ਉਪਾਅ / ਇੰਦਰਜੀਤ ਕਮਲ
ਕਈ ਵਾਰ ਸਰਦੀਆਂ ਵਿੱਚ ਲੋਕਾਂ ਨੂੰ ਇੱਕ ਦੂਜੇ ਤੋਂ ਜਾਂ ਕਿਸੇ ਹੋਰ ਚੀਜ਼ ਤੋਂ ਕਰੰਟ ਵਰਗੇ ਮਾਮੂਲੀ ਜਿਹੇ ਝਟਕੇ ਲੱਗਣ ਦੀ ਸ਼ਿਕਾਇਤ ਆਮ ਹੀ ਹੁੰਦੀ ਹੈ । ਇਸ ਵਾਰ ਵੀ ਮੇਰੇ ਕੋਲ ਇਸ ਬਿਮਾਰੀ ਦੇ ਕੁਝ ਮਰੀਜ਼ ਆ ਚੁੱਕੇ ਹਨ ਅਤੇ ਫੇਸਬੁੱਕ ਉੱਤੇ ਵੀ ਕਈ ਦੋਸਤਾਂ ਨੇ ਇਸ ਦਿੱਕਤ ਦਾ ਜ਼ਿਕਰ ਕੀਤਾ ਹੈ ।
ਕਾਰਨ :
ਜਦੋਂ ਕਿਸੇ ਇਨਸਾਨ ਦੇ ਸਰੀਰ ਵਿੱਚ ਇਲੈਕਟ੍ਰਾਨ ਦੀ ਗਿਣਤੀ ਵਧ ਜਾਂਦੀ ਹੈ ਤਾਂ ਉਹਦੇ ਵਿੱਚ ਨੈਗੇਟਿਵ ਚਾਰਜ ਵਧ ਜਾਂਦਾ ਹੈ । ਫਿਰ ਉਹ ਵਿਅਕਤੀ ਕਿਸੇ ਦੂਸਰੇ ਵਿਅਕਤੀ ਜਾਂ ਵਸਤੂ ਨੂੰ ਛੂੰਹਦਾ ਹੈ ਤਾਂ ਉਹਦੇ ਨੈਗੇਟਿਵ ਇਲੈਕਟ੍ਰਾਨ ਪਾਜ਼ਟਿਵ ਇਲੈਕਟ੍ਰਾਨ ਨੂੰ ਆਪਣੇ ਵੱਲ ਖਿੱਚਦੇ ਹਨ । ਇਸ ਤਰ੍ਹਾਂ ਸਰੀਰ ਅੰਦਰ ਸ਼ਕਤੀ ਦਾ ਆਦਾਨ ਪ੍ਰਦਾਨ ਹੁੰਦਾ ਹੈ ਜੋ ਕਰੰਟ ਵਾਂਗ ਮਹਿਸੂਸ ਕੀਤਾ ਜਾਂਦਾ ਹੈ । ਇਹਨੂੰ ਸਟੈਟਿਕ ਐਨਰਜੀ ਕਹਿੰਦੇ ਹਨ , ਜਿਸ ਦਾ ਬਿਜਲਈ ਕਰੰਟ ਵਰਗਾ ਨੁਕਸਾਨ ਨਹੀਂ ਹੁੰਦਾ ਯਾਨੀ ਕਿ ਇਹ ਕਰੰਟ ਖਤਰਨਾਕ ਨਹੀਂ ਹੁੰਦਾ ।
ਬਚਾਅ ਅਤੇ ਉਪਾਅ :
ਇਸ ਤਰ੍ਹਾਂ ਦੀ ਦਿੱਕਤ ਦੇ ਸ਼ਿਕਾਰ ਵਿਅਕਤੀ ਨੂੰ ਕੁਝ ਦੇਰ ਨੰਗੇ ਪੈਰ ਚੱਲਣਾ ਚਾਹੀਦਾ ਹੈ , ਤਾਂਕਿ ਫਾਲਤੂ ਇਲੈਕਟ੍ਰਾਨ ਧਰਤੀ ਵਿੱਚ ਚਲੇ ਜਾਣ ।
ਵੇਲੇ ਕੁਵੇਲੇ ਆਪਣੇ ਹੱਥ ਯਾਨੀ ਸਰੀਰ ਦਾ ਨੰਗਾ ਹਿੱਸਾ ਕੰਧਾਂ ਨੂੰ ਜਾਂ ਧਰਤੀ ਨੂੰ ਛੂਹਣਾ ਚਾਹੀਦਾ ਹੈ ।
ਸਪੋਰਟਸ ਸ਼ੂ ਦੀ ਥਾਂ ਚਮੜੇ ਦੀ ਜੁੱਤੀ ਪਾਉਣੀ ਚਾਹੀਦੀ ਹੈ ।
ਨਾਇਲਣ ਅਤੇ ਉੱਨੀ ਕੱਪੜਿਆਂ ਦੀ ਵਰਤੋਂ ਘੱਟ ਕੀਤੀ ਜਾਵੇ ।
ਕਾਰ ਤੋਂ ਉੱਤਰਦੇ ਵਕਤ ਉਹਨੂੰ ਮਜ਼ਬੂਤ ਹੱਥਾਂ ਨਾਲ ਫੜੋ , ਇਸੇ ਤਰ੍ਹਾਂ ਕਿਸੇ ਧਾਤੂ ਦੀ ਚੀਜ਼ ਨੂੰ ਵੀ ਮਜ਼ਬੂਤ ਹੱਥਾਂ ਨਾਲ ਫੜਨ ਨਾਲ ਇਹ ਦਿੱਕਤ ਘਟ ਜਾਏਗੀ ।
ਇੰਦਰਜੀਤ ਕਮਲ
9416362150