03/13/2024
ਅੱਜ ਦਾ ਦਿਨ ਸਾਲ ਦਾ ਆਖਰੀ ਦਿਨ ਭਾਵ ਫੱਗਣ ਮਹੀਨੇ ਦਾ ਆਖਰੀ ਦਿਨ ਹੈ ਜੀ ! ਅੱਜ ਰਾਤ ਨੂੰ ੧੨:੦੦ ਵਜੇ ੧ ਚੇਤ ਚੜ੍ਹਣ ਸਾਰ ਨਵਾਂ ਸਾਲ ਆਰੰਭ ਹੋ ਜਾਵੇਗਾ ! ਸੋ ਸਭ ਨੂੰ ਨਵੇਂ ਸਾਲ ਦੀਆਂ ਕੋਟਾਨਿ-ਕੋਟਿ ਵਧਾਈਆਂ ਜੀ ਪਹਿਲਾਂ ਹੀ ! 🌹
ਸੋ ਜਿਸ ਤਰਾਂ ਅਸੀਂ ਇਸਾਈ ਮੱਤ ਅਨੁਸਾਰ ਈਸਾ ਜੀ ਦੇ ਜਨਮ-ਦਿਨ ਨੂੰ ਨਵਾਂ ਸਾਲ ਕਹਿ ਕੇ ਇਕ ਦੂਜੇ ਨਾਲ ਖੁਸ਼ੀਆਂ ਸਾਂਝੀਆਂ ਕਰਦੇ ਹਾਂ ਅਤੇ ਗੁਰੂ ਘਰਾਂ ਵਿੱਚ ਵੀ ਰਾਤ ਨੂੰ ੧੨:੦੦ ਵਜੇ ਜੈਕਾਰੇ ਛੱਡ ਕੇ ਈਸਾ ਜੀ ਦਾ ਜਨਮ ਦਿਨ ਮਨਾਉਂਦੇ ਹਾਂ ;
ਉਸੇ ਤਰਾਂ ਆਓ ਗੁਰੂ ਸਾਹਿਬ ਜਿਵੇਂ ਆਪਾਂ ਨੂੰ ਗੁਰਬਾਣੀ ਵਿੱਚ ਚੇਤ ਮਹੀਨੇ ਤੋਂ ਨਵੇਂ ਸਾਲ ਦੀ ਆਰੰਭਤਾ ਦੱਸਦੇ ਹਨ ਜੋ ਕਿ ਅੱਜ ਰਾਤ ੧੨:੦੦ ਵਜੇ ਤੋਂ ਆਰੰਭ ਹੋ ਰਿਹਾ ਹੈ, ਇਸ ਨੂੰ ਵੀ ਇਕ ਦੂਜੇ ਨਾਲ ਖੁਸ਼ੀਆਂ ਸਾਂਝੀਆਂ ਕਰਕੇ ਅਤੇ ਜੈਕਾਰੇ ਛੱਡਕੇ ਮਨਾਇਆ ਕਰੀਏ ! ਭਾਵੇਂ ਸਿੱਖ ਵਾਸਤੇ ਤਾਂ ਹਰ ਦਿਨ ਹੀ ਨਵਾਂ ਸਾਲ ਹੈ ਪਰ ਫਿਰ ਵੀ ਇਸ ਦਿਨ ਵੀ ਆਪਣੇ ਆਪਣੇ ਨੇੜੇ ਦੇ ਗੁਰੂ ਘਰਾਂ ਵਿੱਚ ਇਕੱਠੇ ਹੋ ਕਰਕੇ ਕੀਰਤਨ ਸਮਾਗਮ ਰੱਖਿਆ ਕਰੀਏ ਅਤੇ ਆਪਣੇ ਨਵੇਂ ਸਾਲ ਦਾ ਵੀ ਹਰਿ ਜੱਸ ਕਰਦੇ ਹੋਏ ਗੁਰੂ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਸਵਾਗਤ ਕਰਿਆ ਕਰੀਏ 🙏 🌹ਵਾਹਿਗੁਰੂ ਜੀ ਕਾ ਖਾਲਸਾ..!!
ਵਾਹਿਗੁਰੂ ਜੀ ਕੀ ਫਤਹਿ ਜੀ..!!🌹 🙏